ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਹਰਪਾਲ ਸਿੰਘ ਏਡੀਸੀਪੀ ਸਿਟੀ-3 ਅੰਮ੍ਰਿਤਸਰ ਅਤੇ ਮਨਿੰਦਰ ਪਾਲ ਸਿੰਘ ਏਸੀਪੀ ਈਸਟ ਅੰਮ੍ਰਿਤਸਰ ਵੱਲੋਂ ਜਾਰੀ ਦਿਸ਼ਾ ਨਿਰਦੇਸਾ ਤਹਿਤ ਸਬ-ਇੰਸਪੈਕਟਰ ਜਤਿੰਦਰ ਸਿੰਘ ਥਾਣਾ ਮੋਹਕਮਪੁਰਾ ਅਮ੍ਰਿਤਸਰ ਵੱਲੋਂ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਵਿੰਡੀ ਮੁਹਿੰਮ ਤਹਿਤ ਮਿਤੀ 13.3.2025 ਨੂੰ ਏਐਸਆਈ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ 40 ਖੂਹ ਨੇੜੇ ਤੋਂ ਚੰਦਪ੍ਰੀਤ ਸਿੰਘ ਉਰਫ਼ ਚੰਦੂ ਪੁੱਤਰ ਜਸਬੀਰ ਸਿੰਘ ਵਾਸੀ ਮਕਾਨ ਨੰਬਰ 965, ਗਲੀ ਨੰਬਰ 1, ਨਿਊ ਜਵਾਹਰ ਨਗਰ ਨੇੜੇ ਮਾਤਾ ਦਾ ਮੰਦਿਰ ਮਹਿਤਾ ਰੋਡ, ਅੰਮ੍ਰਿਤਸਰ ਸ਼ਹਿਰ ਪਾਸੋਂ 18 ਗ੍ਰਾਮ ਹੈਰੋਇਨ ਅਤੇ 600 ਰੁਪਏ ਡਰੱਗ ਮਨੀ ਬਰਾਮਦ ਕਰਕੇ ਮੁਕੱਦਮਾ ਨੰਬਰ 24 ਮਿਤੀ 13.03.2025 ਜੁਰਮ 21ਬੀ, 27ਏ ਐਨਡੀਪੀਸੀ ਐਕਟ ਅਧੀਨ ਦਰਜ ਕੀਤਾ ਗਿਆ ਸੀ।
ਜਿਸ ਵਿੱਚ ਰਪਟ ਨੰਬਰ 37 ਮਿਤੀ 15.3.2025 ਵਾਧਾ ਜ਼ੁਰਮ 111 ਬੀਐਨਐਸ, 29 ਐਨਡੀਪੀਸੀ ਐਕਟ ਅਧੀਨ ਦਰਜ ਕਰਕੇ ਸੁਖਵਿੰਦਰ ਸਿੰਘ ਉਰਫ਼ ਗੁੱਲੂ ਪੁੱਤਰ ਸਰੂਪ ਸਿੰਘ ਵਾਸੀ ਤੁੰਗ ਪਾਈ ਬਟਾਲਾ ਰੋਡ ਅੰਮ੍ਰਿਤਸਰ ਸ਼ਹਿਰ ਨੂੰ ਨਾਮਜਦ ਕੀਤਾ ਗਿਆ ਸੀ। ਜਿਸਨੂੰ ਮਿਤੀ 15.3.2025 ਨੂੰ ਮੁਕੱਦਮਾਂ ਹਜਾ ਵਿੱਚ ਗ੍ਰਿਫ਼ਤਾਰ ਕਰਕੇ ਮਿਤੀ 16.3.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਪਾਸੋਂ ਦੌਰਾਨੇ ਤਫ਼ਤੀਸ਼ ਉਸਦੇ ਇੰਨਸਾਫ਼ ਮੁਤਾਬਿਕ 86 ਗ੍ਰਾਮ ਹੈਰੋਇਨ ਅਤੇ 5100 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਅਤੇ ਮਿਤੀ 18.3.2025 ਨੂੰ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਗੁੱਲੂ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਡੀਸ਼ੀਅਲ ਰਿਮਾਂਡ ਪਰ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਸ਼ਹਿਰ ਬੰਦ ਕਰਵਾਇਆ ਗਿਆ ਹੈ। ਮੁਕੱਦਮਾਂ ਜੇਰੇ ਤਫਤੀਸ਼ ਹੈ।
One attachment • Scanned by Gmail
Leave a Reply